ਆਪ ਦੇ ਕਾਫ਼ਲੇ ਵਿੱਚ ਹੋਇਆ ਹੋਰ ਵਾਧਾ-ਈ ਟੀ ਓ
ਅੰਮ੍ਰਿਤਸਰ 2 ਮਈ – (ਰਿਤਿਕ ਲੂਥਰਾ) ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਕਾਂ ਨੂੰ ਮਨਘੜ੍ਹਤ ਗਲ੍ਹਾਂ ਦੱਸ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜੋ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਨੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਂਦੇ ਸਮੇਂ ਕੀਤਾ। ਉਹਨਾਂ ਦੱਸਿਆ ਕਿ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਅਤੇ ਸਾਰਾ ਪਿੰਡ ਇਕ ਪਾਸੜ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ।ਉਹਨਾਂ ਦੱਸਿਆ ਕਿ ਪਿਛਲੇ 70 ਸਾਲਾਂ ਦਾ ਇਤਿਹਾਸ ਦੇਖ ਲਵੋ ਤਾਂ ਪਤਾ ਲੱਗ ਜਾਵੇਗਾ ਕਿ ਵਿਰੋਧੀਆਂ ਨੇ ਪੰਜਾਬ ਦੇ ਵਿਕਾਸ ਲਈ ਕੀ ਕੀਤਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਦੋ ਸਾਲ ਦੇ ਵਿੱਚ ਵਿੱਚ ਹੀ 45 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੁਫਤ ਬਿਜਲੀ ਮੁਫਤ ਬੱਸਾਂ ਦਾ ਸਫਰ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਹਨ ਜਦ ਕਿ ਇਹ ਵਿਰੋਧੀ ਪਾਰਟੀ ਵਾਲੇ ਝੂਠਾ ਪ੍ਰਚਾਰ ਕਰਕੇ ਹੀ ਵੋਟਾਂ ਲੈਣ ਦੀ ਚਾਹ ਵਿੱਚ ਹਨ ਉਹਨਾਂ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਮਜਬੂਤ ਕਰੀਏ ਤਾਂ ਜੋ ਪੰਜਾਬ ਦਾ ਵਿਕਾਸ ਸਹੀ ਢੰਗ ਨਾਲ ਹੋ ਸਕੇ।
ਆਮ ਆਦਮੀ ਪਾਰਟੀ ਵਿੱਚ ਰਣਜੀਤ ਸਿੰਘ ਸਰਪੰਚ ਕਾਂਗਰਸ ਪਾਰਟੀ ਰਾਜਬੀਰ ਸਿੰਘ ਗੋਲਡੀ, ਨਿਰਵੈਲ ਸਿੰਘ ਮੈਂਬਰ ਪੰਚਾਇਤ, ਬੇਅੰਤ ਕੌਰ ਮੈਂਬਰ ਪੰਚਾਇਤ, ਕਾਬਲ ਸਿੰਘ ਮੈਂਬਰ ਪੰਚਾਇਤ, ਨਰਮਲ ਸਿੰਘ ਫੌਜੀ ਮੈਂਬਰ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਆਪ ਵਿੱਚ ਸ਼ਾਮਲ ਹੋਏ ਅਤੇ ਪ੍ਰਣ ਕੀਤਾ ਕਿ ਉਹ ਵੱਡੀ ਲੀਡ ਨਾਲ ਆਪ ਦੇ ਲਾਲਜੀਤ ਸਿੰਘ ਭੁੱਲਰ ਨੂੰ ਲੋਕਸਭਾ ਚੋਣਾਂ ਵਿੱਚ ਜੇਤੂ ਬਣਾਉਣਗੇ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਬੜੀ ਦੁੱਖ ਵਾਲੀ ਗੱਲ ਹੈ ਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਨੇ ਝੂਠੇ ਦੋਸ਼ਾਂ ਤਹਿਤ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਮੋਦੀ ਸਰਕਾਰ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ ਕਿ ਉਹ ਕਿਤੇ ਕੇਂਦਰ ਦੀ ਸੱਤਾ ਵਿੱਚ ਨਾ ਆ ਜਾਵੇ ਉਹਨਾਂ ਕਿਹਾ ਕਿ ਇਹ ਕੇਵਲ ਕੇਜਰੀਵਾਲ ਨੂੰ ਤਾਂ ਬੰਦ ਕਰ ਸਕਦੇ ਹਨ ਪਰ ਉਹਨਾਂ ਦੀ ਸੋਚ ਨੂੰ ਨਹੀਂ। ਸਰਦਾਰ ਈਟੀਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਪਰਿਵਾਰ ਆਪਣੇ ਸਾਥੀਆਂ ਸਮੇਤ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਦਾ ਸਵਾਗਤ ਕਰਦਿਆਂ ਈ ਟੀ ਓ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਇਹਨਾਂ ਦਾ ਪੂਰਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ ।
ਇਸ ਮੌਕੇ ਅਮਰੀਕ ਸਿੰਘ, ਸੁਖਵਿੰਦਰ ਸਿੰਘ, ਸਰੂਪ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਗੁਰਿੰਦਰ ਪਾਲ ਸਿੰਘ , ਚੈਅਰਮੈਨ ਡਾ ਗੁਰਵਿੰਦਰ ਹਾਜ਼ਿਰ ਸਨ
0 Comments