ਔਜਲਾ ਤੇ ਦਵਿੰਦਰ ਸੰਧੂ ਨੇ ਬਲੱਡ ਬੈਂਕ ਦਾ ਕੀਤਾ ਉਦਘਾਟਨ
ਸ਼ਹਿਰ ਦੀਆਂ ਕਈ ਨਾਮਵਾਰ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ
ਅੰਮ੍ਰਿਤਸਰ : 28 ਜੁਲਾਈ ( ਰਿਤਿਕ ਲੂਥਰਾ ) ਖੂਨਦਾਨ ਮਹਾਦਾਨ ਹੈ ਇਸ ਵਾਕਿਆ ਨੂੰ ਵਿਗਤ ਲੰਮੇ ਸਮੇਂ ਤੋਂ ਸਾਰਥਕ ਸਿੱਧ ਕਰ ਰਹੀ ਹੈ ਅੰਮ੍ਰਿਤ ਬਲੱਡ ਐਸੋਸੀਏਸ਼ਨ। ਇਸੇ ਕੜੀ ਤਹਿਤ ਅੰਮ੍ਰਿਤਸਰ ਬਲੱਡ ਐਸੋਸੀਏਸ਼ਨ ਵੱਲੋਂ 6, ਅਐਮਪੀਲਬਰਟ ਰੋਡ ਦੀ ਤੀਸਰੀ ਮੰਜਿਲ ਤੇ ਨਵੇਂ ਸੈਂਟਰ ਦਾ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਅੰਮ੍ਰਿਤ ਬਲੱਡ ਐਸੋਸੀਏਸ਼ਨ ਦੇ ਡਾਇਰੈਕਟਰ ਡਾਕਟਰ ਸਰਬਦੀਪ ਸਿੰਘ, ਡਾਕਟਰ ਚੇਤਨ ਸ਼ਰਮਾ ਅਤੇ ਪਰਵੀਨ ਸੈਣੀ ਨੇ ਸੰਯੁਕਤ ਤੌਰ ਤੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਸੰਸਦ ਗੁਰਜੀਤ ਸਿੰਘ ਔਜਲਾ ਅਤੇ ਉੱਗੇ ਸਮਾਜ ਸੇਵਕ ਦਵਿੰਦਰ ਸਿੰਘ ਸੰਧੂ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੇਸ਼ਵ ਕੌਲੀ, ਐਡਵੋਕੇਟ ਗਗਨ ਬਾਲੀ, ਡਾਕਟਰ ਰੋਹਨ ਮਹਿਰਾ, ਦਲੀਪ, ਰਾਕੇਸ਼, ਵਿਕਰਾਂਤ ਅਰੋੜਾ ਆਦਿ ਸ਼ਾਮਿਲ ਹੋਏ। ਖਾਸ ਗੱਲ ਇਹ ਹੈ ਕਿ ਖੂਨ ਦੀ ਗੁਣਵੱਤਾ ਨੂੰ ਬਣਾਏ ਰੱਖਣ ਲਈ ਇਸ ਸੈਂਟਰ ਵਿੱਚ ਕਈ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਮੌਕੇ ਸੰਸਦ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਖੂਨ ਦਾਨ ਕਰਨ ਨਾਲ ਅਸੀਂ ਕਈ ਕੀਮਤੀ ਜਨਾ ਬਚਾ ਸਕਦੇ ਹਨ। ਸੋ ਹਰ ਇੱਕ ਨੂੰ ਖਾਸ ਕਰ ਯੁਵਾਵਾਂ ਨੂੰ ਆਪਣਾ ਖੂਨ ਜਰੂਰ ਦਾਨ ਕਰਨਾ ਚਾਹੀਦਾ ਹੈ।
ਪ੍ਰੋਗਰਾਮ ਦੇ ਆਖਿਰ ਵਿੱਚ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਗੋਪੀ, ਉਮੇਸ਼ ਸਰੀਨ, ਮੋਹਿਤ ਸ਼ਿੰਗਾਰੀ, ਬਲਜਿੰਦਰ ਸਿੰਘ, ਰੋਹਿਤ ਸ਼ਰਮਾ ਅਤੇ ਦਿਲਾਵਰ ਤੇ ਹੋਰ ਕਈ ਸ਼ਾਮਿਲ ਸਨ।
0 Comments