ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਸ੍ਰੀ ਔਜਲਾ ਨਾਲ ਕੀਤੀ ਮੀਟਿੰਗ।
ਅੰਮ੍ਰਿਤਸਰ 01 ਮਈ (ਰਿਤਿਕ ਲੂਥਰਾ ) ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਪ੍ਰਧਾਨ ਸ੍ਰੀ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਮਜੀਠਾ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸ੍ਰੀ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਹੋਈ, ਜਿਸ ਸਮੇਂ ਸਾਬਕਾ ਵਿਧਾਇਕ ਸ੍ਰੀ ਸੁਵਿੰਦਰ ਸਿੰਘ ਕੱਥੂਨੰਗਲ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ।
ਮੀਟਿੰਗ ਸਮੇਂ ਸ੍ਰੀ ਕੱਥੂ ਨੰਗਲ ਅਤੇ ਸ੍ਰੀ ਸੱਚਰ ਨੇ ਸ੍ਰੀ ਗੁਰਜੀਤ ਔਜਲਾ ਜੀ ਨੂੰ ਭਰੋਸਾ ਦਵਾਇਆ ਕਿ ਉਹ ਵਿਧਾਨ ਸਭਾ ਹਲਕਾ ਮਜੀਠਾ ਤੋਂ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਜਿਤਾਉਣਗੇ। ਇਸ ਮੌਕੇ ਸ੍ਰੀ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਵਾਰੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਆਪਣੀ ਸਰਕਾਰ ਬਣਨ ਦੇ ਨਾਲ ਉਹ ਹਲਕੇ ਦੇ ਕੰਮ ਪਹਿਲਾਂ ਨਾਲੋਂ ਜ਼ਿਆਦਾ ਅਤੇ ਪਹਿਲ ਦੇ ਅਧਾਰ ਤੇ ਕਰਾਉਣਗੇ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਸਵਿੰਦਰ ਸਿੰਘ ਕੱਥੂਨੰਗਲ, ਸ੍ਰੀ ਬਚਨ ਦਾਸ, ਬਲਾਕ ਪੁਧਾਨ ਸ੍ਰੀ ਨਵਤੇਜ ਪਾਲ ਸਿੰਘ ਪਟਵਾਰੀ, ਬਲਾਕ ਪ੍ਰਧਾਨ ਸ੍ਰੀ ਸਤਨਾਮ ਸਿੰਘ ਕਾਜ਼ੀ ਕੋਟ, ਸ਼ਹਿਰੀ ਕਾਂਗਰਸ ਪ੍ਰਧਾਨ ਤੇ ਕੌਂਸਲਰ ਮਜੀਠਾ ਸ੍ਰੀ ਨਵਦੀਪ ਸਿੰਘ , ਸਾਬਕਾ ਕੋਂਸਲਰ ਸ੍ਰੀ ਪੱਪੀ ਭੱਲਾ, ਜਨਰਲ ਸਕੱਤਰ ਸ੍ਰੀ ਦਲਜੀਤ ਸਿੰਘ ਪਾਖਰਪੁਰਾ ,ਮੀਤ ਪ੍ਰਧਾਨ ਸ੍ਰੀ ਜਸਪਾਲ ਸਿੰਘ , ਸ੍ਰੀ ਪ੍ਰਦੀਪ ਸਿੰਘ ਗੋਲਣ , ਸਾਬਕਾ ਚੇਅਰਮੈਨ ਬਲਾਕ ਸੰਮਤੀ ਅਤੇ ਸਰਪੰਚ ਸ੍ਰੀ ਜਗਦੇਵ ਸਿੰਘ ਬੱਗਾ, ਡਾਇਰੈਕਟਰ ਸ੍ਰੀ ਸ਼ਿੰਗਾਰਾ ਸਿੰਘ ਸਹਿਣੇ ਵਾਲੀ, ਮੀਤ ਪ੍ਰਧਾਨ ਸ੍ਰੀ ਝਿਲਮਿਲ ਸਿੰਘ ਸਾਧਪੁਰਾ , ਸਰਪੰਚ ਸ੍ਰੀ ਜਗਜੀਤ ਸਿੰਘ ਢਿੰਗ ਨੰਗਲ , ਨੰਬਰਦਾਰ ਸ੍ਰੀ ਪ੍ਰਭਪਾਲ ਸਿੰਘ ਮਾਂਗਾ ਸਰਾਏ, ਸ੍ਰੀ ਬਲਬੀਰ ਸਿੰਘ ਵਡਾਲਾ, ਸ੍ਰੀ ਵਿਕਟਰ ਮਸੀਹ , ਸਰਪੰਚ ਮੰਗਲ ਸਿੰਘ ਵੀਰਮ , ਸ੍ਰੀ ਬਲਵਿੰਦਰ ਸਿੰਘ ਰੋੜੀ , ਸ੍ਰੀ ਰੋਬਿਨ ਲਹਿਰਕਾ, ਸ੍ਰੀ ਭੁਪਿੰਦਰ ਸਿੰਘ ਸੱਚਰ , ਸ੍ਰੀ ਜਰਨੈਲ ਸਿੰਘ ਰਾਮ ਦਿਵਾਲੀ, ਸ੍ਰੀ ਮੁਕੇਸ਼ ਭਨੋਟ , ਸ੍ਰੀ ਸਾਬੀ ਰੂਪੋਵਾਲੀ ਬ੍ਰਾਹਮਣਾਂ, ਸ੍ਰੀ ਸ਼ਮਸ਼ੇਰ ਸਿੰਘ ਬਾਬੋਵਾਲ , ਸ੍ਰੀ ਸੋਨੀ ਪੰਧੇਰ , ਸ੍ਰੀ ਹੈਪੀ ਵਡਾਲਾ , ਸ੍ਰੀ ਹਰਪਾਲ ਸਿੰਘ ਲਾਟ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।
0 Comments