ਕਟਰਾ ਜੈਮਲ ਸਿੰਘ ਅਤੇ ਕੈਮਿਸਟ ਐਸੋਸੀਏਸ਼ਨ ਦੇ ਵਪਾਰੀਆਂ ਨਾਲ ਧਾਲੀਵਾਲ ਨੇ ਕੀਤੀਆਂ ਮੀਟਿੰਗਾਂ
ਅੰਮ੍ਰਿਤਸਰ 01 ਮਈ (ਰਿਤਿਕ ਲੂਥਰਾ ) ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅੰਮ੍ਰਿਤਸਰ ਕੇਂਦਰੀ ਵਿੱਚ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਦੀ ਅਗਵਾਈ ਵਿੱਚ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ। ਧਾਲੀਵਾਲ ਨੇ ਇਸ ਦੌਰਾਨ ਹਲਕਾ ਕੇਂਦਰੀ ਦੇ ਵਪਾਰ ਦੇ ਕੇਂਦਰ ਬਿੰਦੂ ਕਟਰਾ ਜੈਮਲ ਸਿੰਘ ਅਤੇ ਕੈਮਿਸਟ ਐਸੋਸੀਏਸ਼ਨ ਦੇ ਵਪਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਭਾਰਤ ਦੇ 140 ਕਰੋੜ ਲੋਕਾਂ ਦੇ ਭਵਿੱਖ ਦੀ ਲੜਾਈ ਹੈ। ਕਿਉੰਕਿ ਕੇਂਦਰ ਸ਼ਾਸਿਤ ਮੋਦੀ ਸਰਕਾਰ ਲੋਕਾਂ ਦੀਆਂ ਚੁਣੀਆਂ ਸਰਕਾਰਾਂ ਨੂੰ ਆਪਣੇ ਤਾਨਾਸ਼ਾਹੀ ਰਵਈਏ ਨਾਲ ਦਬਾਉਣ ਦਾ ਕੰਮ ਕਰ ਰਹੀ ਹੈ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਨੂੰ ਪ੍ਰਯੋਗਸ਼ਾਲਾ ਬਣਾ ਕੇ ਰੱਖਿਆ ਹੈ ।
ਪਿੱਛਲੇ ਪੰਦਰਾਂ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਪੰਦਰਾਂ ਸਾਲਾਂ ਵਿੱਚ ਅੰਮ੍ਰਿਤਸਰ ਤੋਂ ਲੋਕਲ ਉਮੀਦਵਾਰ ਨਹੀਂ ਮਿਲਿਆ ਹਰ ਵਾਰ ਪੈਰਾਸ਼ੂਟ ਉਮੀਦਵਾਰ ਦਿੱਲੀ ਤੋਂ ਲੈਕੇ ਆਇਆ ਜਾਂਦਾ ਹੈ ਇਸ ਵਾਰ ਉਮੀਦਵਾਰ ਅਮਰੀਕਾ ਤੋਂ ਲਿਆਂਦਾ ਗਿਆ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਲੋਕਾਂ ਦੇ ਨਕਾਰੇ ਹੋਏ ਦੋ ਵਾਰ ਦੇ ਹਾਰੇ ਹੋਏ ਸਾਬਕਾ ਵਿਧਾਇਕ ਨੂੰ ਟਿਕਟ ਦੇਕੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਹੈ। ਓਹਨਾਂ ਕਿਹਾ ਕਿ ਅਕਾਲੀ ਦਲ ਐਨਾ ਚਿਰ ਕੇਂਦਰ ਵਿੱਚ ਭਾਜਪਾ ਦੇ ਨਾਲ ਭਾਈਵਾਲ ਰਹੀ ਹੈ ਪਰ ਇਕ ਵੀ ਪ੍ਰੋਜੈਕਟ ਅੰਮ੍ਰਿਤਸਰ ਵਿੱਚ ਨਹੀਂ ਲਿਆਂਦਾ ਗਿਆ। ਸਗੋਂ ਅੰਮ੍ਰਿਤਸਰ ਤੋਂ ਪੀ ਜੀ ਆਈ ਲੈਵਲ ਦਾ ਹਸਪਤਾਲ ਵੀ ਇੱਥੋਂ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਲੈ ਗਏ ਸਨ। ਓਹਨਾਂ ਕਿਹਾ ਕਿ ਪਿੱਛਲੇ ਸਾਡੇ ਸੱਤ ਸਾਲ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕਿਸ ਮੂੰਹ ਨਾਲ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰ ਰਹੇ ਹਨ ਓਹਨਾਂ ਤੋਂ ਆਪਣੇ ਦਫ਼ਤਰ ਅਤੇ ਘਰ ਦੇ ਅੱਗੋਂ ਲੰਘਣ ਵਾਲੇ ਗੰਦੇ ਨਾਲੇ ਦਾ ਤਾਂ ਹੱਲ ਨਹੀਂ ਕੀਤਾ ਗਿਆ। ਓਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਕੰਮਾਂ ਤੋਂ ਵਿਰੋਧੀ ਧਿਰਾਂ ਵਿੱਚ ਘਬਰਾਹਟ ਹੈ। ਲੋਕ ਇਸ ਵਾਰ ਮੁੱਖ ਮੰਤਰੀ ਪੰਜਾਬ ਦੇ 13-0 ਦੇ ਸੁਪਨੇ ਨੂੰ ਪੂਰਾ ਕਰਨ ਜਾ ਰਹੇ ਹਨ। ਇਸ ਮੌਕੇ ਓਹਨਾਂ ਨਾਲ ਸੀਨੀਅਰ ਆਗੂ ਸਤਪਾਲ ਸੌਖੀ, ਅਰਵਿੰਦਰ ਭੱਟੀ,ਮਨਦੀਪ ਸਿੰਘ ਮੌਂਗਾ,ਵਰੁਣ ਰਾਣਾ,ਦੀਪਕ ਚਡਾ, ਹਰਪ੍ਰੀਤ ਸਿੰਘ ਬੇਦੀ,ਰਵਿੰਦਰ ਡਾਵਰ, ਮੈਡਮ ਬਬੀਤਾ ਜੈਸਵਾਲ,ਮੈਡਮ ਮਧੂ,ਹਲਕਾ ਕੇਂਦਰੀ ਦੇ ਸਮੂੰਹ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
0 Comments